23Aug
ਅਮ੍ਰਿਤਸਰ ਵਿੱਚ ਅੱਜ ਗਲੋਬਲ ਪੰਜਾਬੀ ਐਸੋਸੀਏਸ਼ਨ ਵਲੋਂ ਬੇਅਦਬੀਆਂ ਦੇ ਮਸਲੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਮੀਟਿੰਗ ਦਾ ਆਯੋਜਨ ਐਸੋਸੀਏਸ਼ਨ ਪ੍ਰਧਾਨ ਡਾ ਕੁਲਵੰਤ ਸਿੰਘ ਧਾਲੀਵਾਲ ਸਰਪ੍ਰਸਤ ਵਲਡ ਕੈਂਸਰ ਕੇਅਰ ਦੇ ਬ੍ਰਾਂਡ ਅੰਬੈਸਡਰ ਦੀ ਅਗਵਾਈ ਵਿੱਚ ਹੋਈ,। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਤੇ ਪਿਛਲੇ ਸਾਲਾਂ ਚ 250 ਤੋਂ ਵਧ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਹੋ ਚੁੱਕੀਆਂ ਹਨ ਪਰ ਸਰਕਾਰ ਤੇ ਲੀਡਰ ਇਸਨੂੰ ਸੁਲਝਾਉਣ ਦੀ ਬਜਾਏ ਬਿਆਨਬਾਜ਼ੀ ਕਰਕੇ ਹੋਰ ਸਗੋਂ ਉਲਝਾ ਰਹੀਆਂ ਹਨ ਜੋ ਚਿੰਤਾ ਦਾ ਵਿਸ਼ਾ ਹੈ। ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਡਾ ਜਸਵਿੰਦਰ ਸਿੰਘ ਢਿੱਲੋਂ ਤੇ ਸਾਬਕਾ ਵਾਈਸ ਚਾਂਸਲਰ ਨੇ ਦਸਿਆ ਕਿ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਸਰਪ੍ਰਸਤ ਡਾਕਟਰ ਇਕਬਾਲ ਸਿੰਘ ਲਾਲਪੁਰਾ ਦੀ ਅਗਵਾਈ ਚ ਕਾਨੂੰਨੀ ਮਾਹਰਾਂ ਦੀ ਰਾਏ ਨਾ ਭਾਰਤ ਸਰਕਾਰ ਸਰਕਾਰ ਨੂੰ ਸਖ਼ਤ ਕਾਨੂੰਨ ਬਣਾਉਣ ਲਈ ਖਰੜਾ ਤਿਆਰ ਕੀਤਾ ਗਿਆ ਹੈ ਜੌ ਜਲਦ ਹੀ ਕੇਂਦਰੀ ਕਾਨੂੰਨ ਮੰਤਰੀ ਨੂੰ ਪੇਸ਼ ਕੀਤਾ ਜਾਵੇਗਾ। ਪੱਤਰ ਵਿੱਚ ਭਾਰਤ ਤੇ ਵਿਦੇਸ਼ਾਂ ਚ ਵਸਦੇ ਹਿੰਦੂ ਸਿੱਖ ਭਾਈਚਾਰੇ ਨੂੰ ਬਣਾਉਣ, ਪੰਜਾਬ ਚ ਅਮਨ ਸ਼ਾਂਤੀ ਵਾਲਾ ਮਾਹੌਲ ਸਿਰਜਣ, ਤੇ ਬੰਗਲਾਦੇਸ਼ ਵਾਂਗੂ ਹਿੰਦੂ ਵੀਰਾਂ ਤੇ ਹੋ ਰਹੇ ਅਤਿਆਚਾਰ ਨੂੰ ਰੋਕਣ ਵਿਚ ਮਦਦ ਲਈ ਭਾਰਤ ਸਰਕਾਰ ਵਲੋ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।ਭਾਰਤ ਸਰਕਾਰ ਨੂੰ ਸਭ ਧਰਮਾਂ ਚ ਅਮਨ ਸ਼ਾਂਤੀ ਸਦਭਾਵਨਾ ਵਾਲਾ ਮਾਹੌਲ ਤਿਆਰ ਕਰਨ, ਤੇ ਸਭ ਧਰਮਾਂ ਦੇ ਸਤਿਕਾਰ ਨੂੰ ਯਕੀਨੀ ਬਣਾਉਣ ਲਈ ਵੱਡੇ ਪਧਰ ਤੇ ਵਿਉਂਤਬੰਦੀ ਉਪਰਾਲੇ ਵਿਡਣੇ ਚਾਹੀਦੇ ਨੇ। ਇਸ ਮੌਕੇ ਪ੍ਰੋਫੈਸਰ ਗੁਰਵਿੰਦਰ ਸਿੰਘ ਮਮਨਕੇ, ਡਾਕਟਰ ਰਮਨ ਗੁਪਤਾ, ਬ੍ਰਿਗੇਡੀਅਰ ਹਰਚਰਨ ਸਿੰਘ, ਦਲਜੀਤ ਸਿੰਘ ਕੋਹਲੀ, ਡਾਕਟਰ ਵਿਕੀ ਆਨੰਦ, ਡਾਕਟਰ ਸਤਿੰਦਰ ਕੌਰ ਮਨਚੰਦਾ, ਡਾਕਟਰ ਸਾਇਨੀ ਸੋਹਲ, ਬਸੰਤ ਕੁਮਾਰ ਸ਼ਰਮਾ ਸਮੇਤ ਹਾਜਰ ਸਨ।